Commerce Carnival Organized at Multani Mal Modi College

Patiala: 31st October, 2023

The Post-graduate Department of Commerce, Multani Mal Modi College Patiala organized two-days Commerce carnival to mark the recent transformations and innovations in the field of commerce and business and also to provide a platform to the students of the department to display their talents, skills and potential. In this carnival students participated in various well- designed competitions and events such as Poster presentation, Project demonstrations, singing competitions, Dancing competition, Ad-mad show, Documentary making, Elocution and many other events.

Inaugurating the program, Principal Dr. Khushvinder Kumar congratulated the Commerce Department and said that global markets are shifting to data driven economies and AI assisted business. He said that the students should focus more on value based technological innovations and the new age businesses to provide the solutions for socio-economic problems of our times.

Prof. Neena Sareen, Dean, Co-curricular activities and Head, Commerce Department while addressing the students told that the department is committed to enhance the skills, potential and abilities of our students so that they can compete in the competitive global markets of commerce and business. She also motivated the students to enhance their artistic and creative skills for long term success.

In ‘Project Demonstration’ the projects on ‘Stubble Burning’ and ‘India Tech’ won first position jointly, while a project on ‘Artificial Intelligence and NAVIC’ stood second. The third position was won by a project on ‘Greenovate and fall of world’s third richest person.

In competition of ‘Poster Making’ on the theme of Social Issues first position was won by Divya Muthreja, the second position begged by Pawandeep Kaur and Ridhima Jointly while Jasleen Kaur (BCH–III) won the third position.

In Documentary film making Yash stood first. Harsh won second position while Manish bagged third position. In Ad-Mad Show, the first position was won by ‘Ad Pizza Wood’ made by the team of Gurkirat, Amit, Anjali, Rumanpreet, Simranpreet, Suhani and Divyuga.

In Declamation contest the first position was won by Naunidh Marya. Second position was won jointly by Simran and Harsh while Inderpreet Kaur stood third.

In Solo Dancing the first position was won by Aynsha, the second position won by Tanvi amd the third position begged by Mokshi. In the group dances the first position begged by team of Gurleen and Stuti and the second position by team of Yashika, Anshika, Kajal, Aisha, Vridhi and Tisha. In Solo Singing, Hardik and Ritika stood first, Dhruv and Vivek won the second position and Gurshan was third.

In a special competition ‘Kaun Banega Commerce ka Champ,’ Parth won the first position. Karan Vadru bagged the second position while Harsh stood third.

The stage was conducted by students Monika Verma, Avneet Kaur, Gunjan, Kanshika, Ashutosh Garg, Mannat Angra, Sargun Singh, Jayantika, Surbhi and Harnoor.

The judges for these competitions were Prof. Neena Sareen, Prof. Parminder Kaur, Dr. Deepika Singla, Dr. Amandeep Kaur, Dr. Gagandeep Kaur, Dr. Gaurav Gupta, Prof. Paramjeet Kaur, Dr. Rajan Goyal, Prof. Mandeep Kaur and Prof. Harsimran Kaur.

The prizes were distributed by Principal Dr. Khushvinder Kumar, Dr. Ashwani Sharma, College Registrar, Dr. Gurdeep Singh, Dean, Students’ Welfare, Prof. Neena Sareen, Dean, Co-curricular Activities.

 

ਮੁਲਤਾਨੀ ਮੱਲ ਮੋਦੀ ਕਾਲਜ ਵਿੱਚ ਕਾਮਰਸ ਕਾਰਨੀਵਲ ਦਾ ਆਯੋਜਨ

ਪਟਿਆਲਾ: 31 ਅਕਤੂਬਰ, 2023

ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਦੇ ਪੋਸਟਗ੍ਰੈਜੂਏਟ ਵਿਭਾਗ ਨੇ ਕਾਮਰਸ ਅਤੇ ਕਾਰੋਬਾਰ ਦੇ ਖੇਤਰ ਵਿੱਚ ਗਲੋਬਲ ਪੱਧਰ ਤੇ ਰਹੀਆਂ ਤਬਦੀਲੀਆਂ ਅਤੇ ਨਵੀਨਤਮ ਖੋਜਾਂ ਨਾਲ ਵਿਦਿਆਰਥੀਆਂ ਨੂੰ ਰੂਬਰੂ ਕਰਵਾਉਣ ਲਈ ਅਤੇ ਵਿਭਾਗ ਦੇ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ/ ਹੁਨਰ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਦੇ ਮੰਤਵ ਨਾਲ ਦੋ ਦਿਨਾਂ ਕਾਮਰਸ ਕਾਰਨੀਵਲ ਦਾ ਆਯੋਜਨ ਕੀਤਾਇਸ ਕਾਰਨੀਵਲ ਦੌਰਾਨ ਵਿਦਿਆਰਥੀਆਂ ਨੇ ਵੱਖਵੱਖ ਮੁਕਾਬਲਿਆਂ ਅਤੇ ਈਵੈਂਟਾਂ ਜਿਵੇਂ ਕਿ ਪੋਸਟਰ ਪੇਸ਼ਕਾਰੀ, ਪ੍ਰੋਜੈਕਟਾਂ ਦਾ ਪ੍ਰਦਰਸ਼ਨ, ਗਾਇਨ ਮੁਕਾਬਲੇ, ਡਾਂਸਿੰਗ ਮੁਕਾਬਲੇ, ਐਡਮੈਡ ਸ਼ੋਅ, ਡਾਕੂਮੈਂਟਰੀ ਮੇਕਿੰਗ, ਇਲੋਕਿਊਸ਼ਨ ਅਤੇ ਹੋਰ ਕਈ ਈਵੈਂਟਾਂ ਵਿੱਚ ਵੱਧਚੜ੍ਹਕੇ ਭਾਗ ਲਿਆ

ਪ੍ਰੋਗਰਾਮ ਦਾ ਆਗਾਜ਼ ਕਰਦਿਆ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਕਾਮਰਸ ਵਿਭਾਗ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਮੌਜੂਦਾ ਗਲੋਬਲ ਬਜ਼ਾਰ ਡਾਟਾ ਸੰਚਾਲਿਤ ਅਰਥ ਵਿਵਸਥਾਵਾਂ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਦੁਆਰਾ ਚੱਲਣ ਵਾਲੇ ਕਾਰੋਬਾਰਾਂ ਵੱਲ ਸ਼ਿਫਟ ਹੋ ਰਹੇ ਹਨਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਾਡੇ ਸਮਿਆਂ ਦੀਆਂ ਸਮਾਜਿਕਆਰਥਿਕ ਸਮੱਸਿਆਵਾਂ ਦੇ ਹੱਲ ਪ੍ਰਦਾਨ ਕਰਨ ਲਈ ਮੁੱਲ ਅਧਾਰਤ ਤਕਨੀਕੀ ਖੋਜਾਂ ਅਤੇ ਨਵੇਂ ਯੁੱਗ ਦੇ ਤਕਨੀਕ ਅਧਾਰਿਤ ਕਾਰੋਬਾਰਾਂਤੇ ਵਧੇਰੇ ਧਿਆਨ ਦੇਣਾ ਚਾਹੀਦਾ ਹੈ

ਕਾਮਰਸ ਵਿਭਾਗ ਦੀ ਮੁਖੀ ਅਤੇ ਡੀਨ, ਸਹਿਅਕਾਦਮਿਕ ਗਤੀਵਿਧੀਆਂ ਪ੍ਰੋ: ਨੀਨਾ ਸਰੀਨ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਵਿਭਾਗ ਆਪਣੇ ਵਿਦਿਆਰਥੀਆਂ ਦੇ ਹੁਨਰ, ਸਮਰੱਥਾਵਾਂ ਅਤੇ ਕਾਬਲੀਅਤ ਨੂੰ ਨਿਖਾਰਨ ਲਈ ਵਚਨਬੱਧ ਹੈ ਤਾਂ ਜੋ ਉਹ ਵਣਜ ਅਤੇ ਵਪਾਰ ਦੇ ਪ੍ਰਤੀਯੋਗੀ ਵਿਸ਼ਵ ਬਾਜ਼ਾਰਾਂ ਵਿੱਚ ਮੁਕਾਬਲਾ ਕਰ ਸਕਣਉਹਨਾਂ ਨੇ ਵਿਦਿਆਰਥੀਆਂ ਨੂੰ ਚਿਰਸਦੀਵੀ ਸਫਲਤਾ ਲਈ ਕਲਾਤਮਕ ਰੁਚੀਆਂ ਅਤੇ ਰਚਨਾਤਮਕ ਹੁਨਰ ਨੂੰ ਵਧਾਉਣ ਲਈ ਵੀ ਪ੍ਰੇਰਿਤ ਕੀਤਾ

ਕਾਰਨੀਵਲ ਦੌਰਾਨ ਆਯੋਜਿਤ ਪ੍ਰਮੁੱਖ ਮੁਕਾਬਲੇਪ੍ਰੋਜੈਕਟ ਡੈਮੋਨਸਟ੍ਰੇਸ਼ਨਵਿੱਚਸਟਬਲ ਬਰਨਿੰਗ‘ (ਪਰਾਲੀ ਜਲਾਉਣ ਦੇ ਨੁਕਸਾਨ) ਅਤੇਇੰਡੀਆ ਟੈੱਕਪ੍ਰੋਜੈਕਟ ਨੇ ਸਾਂਝੇ ਤੌਰ ਤੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦੋਂ ਕਿਆਰਟੀਫਿਸ਼ੀਅਲ ਇੰਟੈਲੀਜੈਂਸ ਐਂਡ ਨੈਵਿਕਪ੍ਰੋਜੈਕਟ ਦੂਜੇ ਸਥਾਨਤੇ ਰਿਹਾਤੀਜਾ ਸਥਾਨਗਰੀਨੋਵੇਟ ਐਂਡ ਫਾਲ ਆਫ ਦੀ ਵਰਲਡਜ਼ ਥਰਡ ਰਿਚਰਡ ਮੈਂਨਦੇ ਪ੍ਰੋਜੈਕਟ ਦੁਆਰਾ ਜਿੱਤਿਆ ਗਿਆ ਸੀ

ਇਸ ਤੋਂ ਇਲਾਵਾ ਸਮਾਜਿਕ ਮੁੱਦਿਆਂ ਦੇ ਵਿਸ਼ੇ ਤੇ ਕਰਵਾਏ ਗਏਪੋਸਟਰ ਬਣਾਉਣਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਦਿਵਿਆ ਮੁਥਰੇਜਾ ਨੇ ਜਿੱਤਿਆ, ਦੂਜਾ ਸਥਾਨ ਪਵਨਦੀਪ ਕੌਰ ਅਤੇ ਰਿਧੀਮਾ ਨੇ ਸਾਂਝੇ ਤੌਰਤੇ ਪ੍ਰਾਪਤ ਕੀਤਾ ਜਦੋਂ ਕਿ ਜਸਲੀਨ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ

ਕਾਰਨੀਵਲ ਦੌਰਾਨ ਕਰਵਾਏਐਡਮੈਡ ਸ਼ੋਅਵਿੱਚ ਪਹਿਲਾ ਸਥਾਨ ਐਡਪੀਜ਼ਾ ਵੁਡਨੇ ਜਿੱਤਿਆ, ਜਿਸ ਨੂੰ ਗੁਰਕੀਰਤ, ਅਮਿਤ, ਅੰਜਲੀ, ਰੂਮਨਪ੍ਰੀਤ, ਸਿਮਰਨਪ੍ਰੀਤ, ਸੁਹਾਨੀ ਅਤੇ ਦਿਵਯਾਂਸ਼ੂ ਨੇ ਤਿਆਰ ਕੀਤਾ ਸੀ

ਦਸਤਾਵੇਜ਼ੀ ਫਿਲਮ ਮੇਕਿੰਗ ਵਿੱਚ ਯਸ਼ ਪਹਿਲੇ ਨੰਬਰਤੇ ਰਿਹਾਹਰਸ਼ ਨੇ ਦੂਜਾ ਜਦਕਿ ਮਨੀਸ਼ ਨੇ ਤੀਜਾ ਸਥਾਨ ਹਾਸਲ ਕੀਤਾ

ਭਾਸ਼ਣਮੁਕਾਬਲੇ ਵਿੱਚ ਪਹਿਲਾ ਸਥਾਨ ਨੌਨਿਧ ਮਰਿਆ ਨੇ ਜਿੱਤਿਆਸਿਮਰਨ ਅਤੇ ਹਰਸ਼ ਨੇ ਸਾਂਝੇ ਤੌਰਤੇ ਦੂਜਾ ਸਥਾਨ ਹਾਸਲ ਕੀਤਾ ਜਦਕਿ ਇੰਦਰਪ੍ਰੀਤ ਕੌਰ ਤੀਜੇ ਸਥਾਨਤੇ ਰਹੀ

ਇਸ ਦੌਰਾਨ ਆਯੋਜਿਤ ਸੋਲੋ ਡਾਂਸ ਮੁਕਾਬਲੇ  ਵਿੱਚ ਪਹਿਲਾ ਸਥਾਨ ਆਇਨਸ਼ਾ ਨੇ, ਦੂਜਾ ਸਥਾਨ ਤਨਵੀ ਨੇ ਅਤੇ ਤੀਜਾ ਸਥਾਨ ਮੋਕਸ਼ੀ ਨੇ ਹਾਸਲ ਕੀਤਾਗਰੁੱਪ ਡਾਂਸ ਵਿੱਚ ਪਹਿਲਾ ਸਥਾਨ ਗੁਰਲੀਨ ਅਤੇ ਸਤੁਤੀ ਦੀ ਟੀਮ ਨੇ ਅਤੇ ਦੂਜਾ ਸਥਾਨ ਯਸ਼ਿਕਾ, ਅੰਸ਼ਿਕਾ, ਕਾਜਲ, ਆਇਸ਼ਾ, ਵ੍ਰਿਧੀ ਅਤੇ ਤੀਸ਼ਾ ਦੀ ਟੀਮ ਨੇ ਪ੍ਰਾਪਤ ਕੀਤਾ

ਗਾਇਨ ਮੁਕਾਬਲੇਵਿਚ ਪਹਿਲਾ ਸਥਾਨ ਹਾਰਦਿਕ ਅਤੇ ਰਿਤੀਕਾ, ਦੂਜਾ ਧਰੁਵ ਅਤੇ ਵਿਵੇਕ ਨੇ ਅਤੇ ਤੀਜਾ ਸਥਾਨ ਗੁਰਸ਼ਾਨ ਨੇ ਪ੍ਰਾਪਤ ਕੀਤਾ

ਕਾਰਨੀਵਲ ਦੇ ਵਿਸ਼ੇਸ਼ ਮੁਕਾਬਲੇਕੌਨ ਬਨੇਗਾ ਕਾਮਰਸ ਕਾ ਚੈਂਪਵਿਚ ਪਾਰਥ ਨੇ ਪਹਿਲਾ ਸਥਾਨ ਹਾਸਲ ਕੀਤਾਕਰਨ ਵਡਰੂ ਨੇ ਦੂਜਾ ਸਥਾਨ ਹਾਸਿਲ ਕੀਤਾ ਜਦ ਕਿ ਹਰਸ਼ ਤੀਜੇ ਸਥਾਨਤੇ ਰਿਹਾ

ਮੰਚ ਸੰਚਾਲਨ ਵਿਭਾਗ ਦੇ ਵਿਦਿਆਰਥੀਆਂ ਮੋਨਿਕਾ ਵਰਮਾ, ਅਵਨੀਤ ਕੌਰ, ਗੁੰਜਨ, ਕੰਸ਼ਿਕਾ, ਆਸ਼ੂਤੋਸ਼ ਗਰਗ, ਮੰਨਤ ਆਗਰਾ, ਸਰਗੁਣ ਸਿੰਘ, ਜਯੰਤਿਕਾ, ਸੁਰਭੀ ਅਤੇ ਹਰਨੂਰ ਨੇ ਬਾਖੂਭੀ ਕੀਤਾ

ਇਨ੍ਹਾਂ ਮੁਕਾਬਲਿਆਂ ਦੇ ਜੱਜ ਪ੍ਰੋ. ਨੀਨਾ ਸਰੀਨ, ਪ੍ਰੋ. ਪਰਮਿੰਦਰ ਕੌਰ, ਡਾ.ਦੀਪਿਕਾ ਸਿੰਗਲਾ, ਡਾ. ਅਮਨਦੀਪ ਕੌਰ, ਡਾ. ਗਗਨਦੀਪ ਕੌਰ, ਡਾ. ਗੌਰਵ ਗੁਪਤਾ, ਪ੍ਰੋ. ਪਰਮਜੀਤ ਕੌਰ, ਪ੍ਰੋ. ਮਨਦੀਪ ਕੌਰ, ਡਾ. ਰਾਜਨ ਗੋਇਲ ਅਤੇ ਪ੍ਰੋ. ਹਰਸਿਮਰਨ ਕੌਰ ਸਨ

ਇਨਾਮਾਂ ਦੀ ਵੰਡ ਮੁੱਖ ਮਹਿਮਾਨ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ, ਕਾਲਜ ਰਜਿਸਟਰਾਰ ਡਾ. ਅਸ਼ਵਨੀ ਕੁਮਾਰ, ਪ੍ਰੋ: ਨੀਨਾ ਸਰੀਨ, ਪ੍ਰੋ: ਪਰਮਿੰਦਰ ਕੌਰ, ਡਾ: ਦੀਪਿਕਾ ਸਿੰਗਲਾ ਅਤੇ ਡਾ: ਅਮਨਦੀਪ ਕੌਰ ਨੇ ਕੀਤੀ